fbpx

Blog

ਕਿਰਦਾਰ ਦੇ ਨਾਲ ਪ੍ਰਚਾਰ: ਸੈਫ ਨੇ ਹੜ ਪੀੜਤਾਂ ਨੂੰ ਬਣਾ ਕੇ ਦਿੱਤਾ ਘਰ, ਪਰਿਵਾਰ ਹੋਇਆ ਸਾਬਤ ਸੂਰਤ

ਪੰਜਾਬ ਵਿੱਚ ਪਿੱਛਲੇ ਸਮੇਂ ਦੌਰਾਨ ਆਏ ਹੜ੍ਹਾਂ ਦੀ ਮਾਰ ਨੇ ਜਸਵਿੰਦਰ ਸਿੰਘ ਦਾ ਘਰ – ਘਾਟ ਤਬਾਹ ਕਰ ਦਿੱਤਾ ਸੀ। ਸਿੱਖੀ ਅਵੇਅਰਨੈੱਸ ਫਾਉਂਡੇਸ਼ਨ ਕੈਨੇਡਾ (ਸੈਫ ਇੰਟਰਨੈਸ਼ਨਲ) ਦੇ ਸੇਵਾ ਸਿਮਰਨ ਵਾਲੇ ਸਿੰਘਾਂ ਨੇ ਜਦ ਇਸ ਪਰਿਵਾਰ ਨੂੰ ਘਰ ਬਣਾ ਕੇ ਦੇਣ ਲਈ ਪਹੁੰਚੇ ਤਾਂ ਜਸਵਿੰਦਰ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਕੇਸ ਕਟਵਾਉਂਦੇ ਸਨ। ਅੱਜ ਜਦ ਉਨ੍ਹਾਂ ਦਾ ਮਕਾਨ ਤਿਆਰ ਹੋ ਗਿਆ ਹੈ ਤਾਂ ਨਾਲ ਹੀ ਦੋਵੇਂ ਪਿਉ-ਪੁੱਤਰ ਸਿੱਖੀ ਲਈ ਤਿਆਰ ਬਰ ਤਿਆਰ ਹੋ ਰਹੇ ਹਨ। ਜਸਵਿੰਦਰ ਸਿੰਘ ਨੇ ਦਾੜ੍ਹਾ ਪ੍ਰਕਾਸ਼ ਕਰ ਲਿਆ ਹੈ ਅਤੇ ਉਨ੍ਹਾਂ ਦਾ ਪੁੱਤਰ ਵੀ ਕੇਸ ਰੱਖ ਕੇ ਦਸਤਾਰ ਸਜਾਉਣ ਲੱਗਿਆ ਹੈ।

ਦਰਅਸਲ ਜਦ ਇਹ ਪਰਿਵਾਰ ਸੈਫ ਇੰਟਰਨੈਸ਼ਨਲ ਦੇ ਸੇਵਾ ਭਾਵਨਾ ਵਾਲੇ ਸਿੰਘਾਂ ਦੇ ਸੰਪਰਕ ਵਿੱਚ ਆਇਆ ਤਾਂ ਉਨ੍ਹਾਂ ਦੇ ਕਿਰਦਾਰ ਦੇ ਆਭਾਮੰਡਲ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਪਰਿਵਾਰ ਸਿੱਖੀ ਸਰੂਪ ਵੱਲ ਮੁੜਿਆ

ਜਸਵਿੰਦਰ ਸਿੰਘ ਦੇ ਕੋਲ ਚਾਰ ਕਿੱਲੇ ਜਮੀਨ ਹੈ। ਜਿਸ ਵਿੱਚੋਂ ਤਿੰਨ ਕਿੱਲਿਆਂ ਵਿੱਚ ਹੁਣ ਦਰਿਆ ਵਗਦਾ ਹੈ ਇੱਕ ਕਿੱਲੇ ਆਪਣੀ ਅਤੇ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਦਾ ਸੀ। ਉਹ ਇੱਕ ਕਿੱਲੇ ਵਿੱਚ ਵੀ ਹੜ ਨਾਲ ਤਿੰਨ ਤਿੰਨ ਫੁੱਟ ਰੇਤਾ ਚੜ ਗਿਆ ਹੈ ਅਤੇ ਘਰ, ਮਕਾਨ ਬਿਲਕੁੱਲ ਢਹਿਢੇਰੀ ਹੋ ਗਏ ਸਨ। ਸੈਫ ਇੰਟਰਨੈਸ਼ਨਲ ਵੱਲੋਂ ਪਰਿਵਾਰ ਨੂੰ ਸੰਗਤ ਦੇ ਸਹਿਯੋਗ ਨਾਲ ਮਕਾਨ ਬਣਾ ਕੇ ਦਿੱਤਾ ਗਿਆ ਹੈ ਅਤੇ ਪਰਿਵਾਰ ਸੇਵਾਦਾਰਾਂ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਮੁੜਿਆ ਹੈ।ਜਸਵਿੰਦਰ ਸਿੰਘ ਦੇ ਪਰਿਵਾਰ ਵਿੱਚ ਪਤਨੀ, ਚਾਰ ਧੀਆਂ ਅਤੇ ਇੱਕ ਪੁੱਤਰ ਸਮੇਤ 7 ਜੀਅ ਸ਼ਾਮਲ ਹਨ।

Make SAF International your designated charity for your dusvand and help us create many more stories as such.

BACK
share